Saturday, May 5, 2012

ਕਹਾਣੀ

ਸੇਹ ਦਾ ਤੱਕਲਾ

(Note: This story is about the power imposed on the weaker sections of society despite their poor financial condition to creat a vote bank. This was published in Punjabi Magazine “SAMUNDRON PAAR” published from Patiala Punjab (India) and has been sent to different magazines for publishing again. If any person like to publish the story anywhere, please send me an E-mail. Theft is strictly prohibited. -Author)

ਦਿਨ ਕਾਫੀ ਨਿਕਲ ਆਇਆ ਸੀ। ਅੱਜ ਵੀ ਬਿੱਦੋ ਨੇ ਉਸ ਨੂੰ ਹਲੂਣ ਕੇ ਉਠਾਇਆ।
ਭਾਰੇ ਜਹੇ ਮਨ ਨਾਲ ਉਹ ਉਠਿਆ, ਡੰਗਰਾਂ ਨੂੰ ਪੱਠੇ ਪਾ ਕੇ ਉਸ ਮੂੰਹ ਤੇ ਪਾਣੀ ਦਾ ਛਿੱਟੇ ਮਾਰੇ ਅਤੇ ਮੁੜ ਮੰਜੇ ਤੇ ਆ ਬੈਠਾ। ਚੌਂਕੇ ਵਿੱਚ ਚਾਹ ਧਰਨ ਲਈ ਕੱਖ ਰੱਖਦੀ ਹੋਈ ਬਿੱਦੋ ਨੂੰ ਜਰਾ ਰੋਹਬ ਨਾਲ ਆਖਿਆ।
ਲਿਆ ਹੁਣ! ਚਾਹ ਦਾ ਕੱਪ ਦੇ ਵੀ ਦੇ ਕੇ ਅੱਜ ਵੀ ਦਿਹਾੜੀ ਤੜਵਾਉਣੀ ਐਂ!..ਅੱਗੇ ਈ ਪੰਦਰਾਂ-ਵੀਹ ਦਿਆੜੀਆਂ ਜਮਾਂ ਈ ਖਰਾਬ ਕਰ ਕੇ ਰੱਖਤੀਆਂ ਬੋਟਾਂ ਆਲਿਆਂ ਨੇ...।..ਐਮੇ ਖਾਹਮਖਾਹ ਸਰਪੰਚੀ ਗਲ ਪਾ ਕੇ ਰੱਖਤੀ...। ਵਾਹਲਾ ਪੰਗਾ ਤਾਂ ਸਰਪੰਚ ਨੇ ਈ ਪਾਇਆ,...ਆਂਹਦਾ ਸੀ ਪਈ ਆ ਮਾੜੇ ਜਹੇ ਸੈਨ ਈ ਕਰਨਾ ਐ...ਅਖੇ, ਬਾਕੀ ਸਾਰਾ ਕੁਝ ਮੈਂ ਸਾਂਭਲੂ। ਬੈਠੇ ਸੁੱਤੇ ਗਲ ਸਿਆਪਾ ਪਾ ਕੇ ਰੱਖਤਾ...ਜਣਾ-ਖਣਾ ਧੂਈ ਫਿਰਦਾ ਜਿਨੂੰ ਮਰਜੀ।